ਆਫੀਸ਼ੀਅਲ ਰਿਸੀਵਰ ਦੇ ਦਫ਼ਤਰ ਦੀ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਜ਼ਰੂਰੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਤੱਕ ਅੰਗਰੇਜ਼ੀ, ਪਰੰਪਰਾਗਤ ਚਾਈਨੀਜ਼ ਜਾਂ ਸਰਲੀਕ੍ਰਿਤ ਚਾਈਨੀਜ਼ ਵਿੱਚ ਪਹੁੰਚ ਕਰ ਸਕਦੇ ਹੋ।
ਆਫੀਸ਼ੀਅਲ ਰਿਸੀਵਰ ਆਫਿਸ (ORO) ਦੀ ਵੈੱਬਸਾਈਟ 'ਤੇ ਤੁਹਾਡਾ ਸੁਆਗਤ ਹੈ। ORO ਦੀ ਸਥਾਪਨਾ 1 ਜੂਨ 1992 ਨੂੰ ਕੀਤੀ ਗਈ ਸੀ ਅਤੇ ਇਹ ਪੀਪਲਜ਼ ਰੀਪਬਲਿਕ ਆਫ਼ ਚਾਈਨਾ ਦੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਵਿੱਚ ਦਿਵਾਲੀਆ ਹੋਣ ਨਾਲ ਸਬੰਧਤ ਵੱਖ-ਵੱਖ ਕਾਨੂੰਨੀ ਕਾਰਜ ਕਰਦਾ ਹੈ। ਅਸੀਂ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰ ਵਜੋਂ ਹਾਂਗਕਾਂਗ SAR ਨੂੰ ਸਮਰਥਨ ਦੇਣ ਲਈ, ਉੱਚ ਗੁਣਵੱਤਾ ਦੀ ਇੱਕ ਦੀਵਾਲੀਆਪਨ ਸੇਵਾ ਪ੍ਰਦਾਨ ਕਰਨਾ ਚਾਹੁੰਦੇ ਹਾਂ।
ORO ਦੇ ਮੁੱਖ ਕਾਰਜਾਂ ਵਿੱਚ ਸ਼ਾਮਲ ਹਨ: -
ORO ਆਪਣੀਆਂ ਸੇਵਾਵਾਂ ਦੇ ਪ੍ਰਬੰਧ ਵਿੱਚ ਚਾਈਨੀਜ਼ ਅਤੇ/ਜਾਂ ਅੰਗਰੇਜ਼ੀ ਦੀ ਵਰਤੋਂ ਕਰਦਾ ਹੈ। ਇਹ ਹਾਂਗਕਾਂਗ ਕ੍ਰਿਸ਼ਚੀਅਨ ਸਰਵਿਸ ਦੇ ਅਧੀਨ ਸੈਂਟਰ ਫਾਰ ਹਾਰਮੋਨੀ ਐਂਡ ਇਨਹਾਂਸਮੈਂਟ ਆਫ਼ ਐਥਨਿਕ ਮਾਈਨੋਰਿਟੀ ਰੈਜ਼ੀਡੈਂਟਸ (CHEER) ਦੁਆਰਾ ਵੱਖ-ਵੱਖ ਨਸਲਾਂ ਦੇ ਵਿਅਕਤੀਆਂ ਲਈ ਦੀਵਾਲੀਆਪਨ ਸੇਵਾ ਪ੍ਰਦਾਨ ਕਰਦੇ ਸਮੇਂ ਜਿੱਥੇ ਲੋੜ ਹੋਵੇ ਅਤੇ ਉਚਿਤ ਤੌਰ 'ਤੇ ਦੁਭਾਸ਼ੀਆ ਸੇਵਾ ਦਾ ਪ੍ਰਬੰਧ ਕਰੇਗਾ। ਵਰਤਮਾਨ ਵਿੱਚ, CHEER ਅੱਠ ਭਾਸ਼ਾਵਾਂ ਵਿੱਚ ਟੈਲੀਫੋਨ ਦੁਭਾਸ਼ੀਆ ਸੇਵਾ ਪ੍ਰਦਾਨ ਕਰਦਾ ਹੈ, ਅਰਥਾਤ, ਬਹਾਸਾ ਇੰਡੋਨੇਸ਼ੀਆ, ਨੇਪਾਲੀ, ਉਰਦੂ, ਪੰਜਾਬੀ, ਟੈਗਾਲੋਗ, ਥਾਈ, ਹਿੰਦੀ, ਵੀਅਤਨਾਮੀ ਜਾਂ ਉਚਿਤ ਤੌਰ 'ਤੇ ਹੋਰ ਸੇਵਾ ਪ੍ਰਦਾਤਾ ਦੁਆਰਾ। ਉਪਰੋਕਤ ਵਿਆਖਿਆ ਸੇਵਾਵਾਂ ਲਈ ਹੌਟਲਾਈਨ ਨੰਬਰ ਇਸ ਪ੍ਰਕਾਰ ਹਨ:
ਬਹਾਸਾ ਇੰਡੋਨੇਸ਼ੀਆ | 3755 6811 |
ਨੇਪਾਲੀ | 3755 6822 |
ਉਰਦੂ | 3755 6833 |
ਪੰਜਾਬੀ | 3755 6844 |
ਟੈਗਾਲੋਗ | 3755 6855 |
ਥਾਈ | 3755 6866 |
ਹਿੰਦੀ | 3755 6877 |
ਵੀਅਤਨਾਮੀ | 3755 6888 |
ਹੋਰ ਵੇਰਵਿਆਂ ਲਈ, ਕਿਰਪਾ ਕਰਕੇ CHEER ਦੀ ਵੈੱਬਸਾਈਟ https://hkcscheer.net/hk/ 'ਤੇ ਜਾਓ।